Home Desh Weather Update: Punjab ‘ਚ ਅੱਜ ਸਾਫ਼ ਰਹੇਗਾ ਮੌਸਮ, ਤਾਪਮਾਨ ‘ਚ ਹਲਕਾ ਵਾਧਾ,...

Weather Update: Punjab ‘ਚ ਅੱਜ ਸਾਫ਼ ਰਹੇਗਾ ਮੌਸਮ, ਤਾਪਮਾਨ ‘ਚ ਹਲਕਾ ਵਾਧਾ, ਅਗਲੇ ਦੋ ਦਿਨ ਵੀ ਬਾਰਿਸ਼ ਤੋਂ ਰਾਹਤ

94
0

ਬੀਤੇ ਦਿਨ ਪੰਜਾਬ ਦੇ ਤਾਪਮਾਨ ‘ਚ 0.2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ।

ਪੰਜਾਬ ‘ਚ ਅੱਜ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਵੱਲੋਂ ਅੱਜ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ‘ਚ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ 12 ਸਤੰਬਰ ਤੱਕ ਕੋਈ ਅਲਰਟ ਨਹੀਂ ਹੈ। ਬੀਤੇ ਦਿਨ ਦੀ ਗੱਲ ਕਰੀਏ ਤਾਂ ਤਾਪਮਾਨ ‘ਚ 0.2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ। ਹਾਲਾਂਕਿ, ਤਾਪਮਾਨ ਸੂਬੇ ਦੇ ਆਮ ਤਾਪਮਾਨ ਦੇ ਕਰੀਬ ਬਣਿਆ ਹੋਇਆ ਹੈ। ਸਭ ਤੋਂ ਵੱਧ ਤਾਪਮਾਨ 36 ਡਿਗਰੀ ਸਮਰਾਲਾ (ਲੁਧਿਆਣਾ) ‘ਚ ਦਰਜ ਕੀਤਾ ਗਿਆ।
ਅੰਮ੍ਰਿਤਸਰ ‘ਚ ਵੱਧ ਤੋਂ ਵੱਧ ਤਾਪਮਾਨ 32.5 ਡਿਗਰੀ, ਲੁਧਿਆਣਾ ‘ਚ 33.4 ਡਿਗਰੀ, ਪਟਿਆਲਾ ‘ਚ 34.8 ਡਿਗਰੀ, ਗੁਰਦਾਸਪਪਰ ‘ 33 ਡਿਗਰੀ, ਬੱਲੋਵਾਲ ਸੌਂਖੜੀ ‘ਚ 32.6 ਡਿਗਰੀ, ਫਿਰੋਜ਼ਪੁਰ ‘ਚ 34.2 ਡਿਗਰੀ, ਗੁਰਦਾਸਪੁਰ ‘ਚ 31.3 ਡਿਗਰੀ, ਹੁਸ਼ਿਆਰਪੁਰ ‘ਚ 32.8 ਡਿਗਰੀ, ਮਾਨਸਾ ‘ਚ 35.2 ਡਿਗਰੀ, ਮੁਹਾਲੀ ‘ਚ 33.7 ਡਿਗਰੀ, ਪਠਾਨਕੋਟ ‘ 32.4 ਡਿਗਰੀ, ਰੋਪੜ ‘ਚ 33.6 ਡਿਗਰੀ, ਭਾਖੜਾ ਡੈਮ (ਰੂਪਨਗਰ) ‘ਚ 35.2 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ‘ਚ 33.4 ਡਿਗਰੀ ਤੇ ਬਲਾਚੌਰ (ਸ਼ਹੀਦ ਭਗਤ ਸਿੰਘ) ਨਗਰ ‘ਚ 31.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਬਾਰਿਸ਼ ਦੇ ਗੱਲ ਕਰੀਏ ਦਾ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਮੌਸਮ ਖੁਸ਼ਕ ਹੀ ਰਿਹਾ। ਫਿਰੋਜ਼ਪੁਰ ਤੇ ਗੁਰਦਾਸਪੁਰ ‘ਚ 0.5 ਮਿਮੀ ਬਾਰਿਸ਼ ਦੇਖੀ ਗਈ। ਬਾਰਿਸ਼ ਤੋਂ ਰਾਹਤ ਦੇ ਨਾਲ ਪੰਜਾਬ ਦੇ ਦਰਿਆਵਾਂ ‘ਚ ਪਾਣੀ ਦਾ ਪੱਧਰ ਵੀ ਘਟਿਆ ਹੈ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਵੀ ਪਾਣੀ ਹੁਣ ਉੱਤਰ ਰਿਹਾ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਖ਼ਤਰਾ ਅਜੇ ਘਟਿਆ ਨਹੀਂ ਹੈ ਤੇ ਪੰਜਾਬ ਦੇ ਲੋਕਾਂ ਨੂੰ ਮੈਡਿਕਲ ਸੇਵਾਵਾਂ ਦੀ ਇਸ ਸਮੇਂ ‘ਚ ਜ਼ਰੂਰਤ ਹੋਵੇਗੀ।

LEAVE A REPLY

Please enter your comment!
Please enter your name here