Home latest News Ludhiana ‘ਚ CM ਮਾਨ ਦਾ ਵਿਰੋਧੀਆਂ ‘ਤੇ ਨਿਸ਼ਾਨਾ, ਬੋਲੇ- ਆਸ਼ੂ ‘ਚ ਗੁੱਸਾ...

Ludhiana ‘ਚ CM ਮਾਨ ਦਾ ਵਿਰੋਧੀਆਂ ‘ਤੇ ਨਿਸ਼ਾਨਾ, ਬੋਲੇ- ਆਸ਼ੂ ‘ਚ ਗੁੱਸਾ ਤੇ ਹੰਕਾਰ, ਲੋਕਾਂ ਦਾ ਕੀਤਾ ਅਪਮਾਨ

94
0

ਸੀਐਮ ਮਾਨ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਦਾ ਅਹੰਕਾਰ ਤੇ ਗੁੱਸਾ ਚਰਮ ‘ਤੇ ਹੈ।

ਲੁਧਿਆਣਾ ਵੈਸਟ ‘ਚ 19 ਜੂਨ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ‘ਚ ਮੌਜੂਦ ਹਨ। ਸੀਐਮ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ‘ਚ ਜਨਤਕ ਮੀਟਿੰਗਾਂ ਕਰ ਰਹੇ ਹਨ। ਬੀਤੀ ਰਾਤ ਸੀਐਮ ਮਾਨ ਨੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਿਤ ਕੀਤਾ, ਜਿੱਥੇ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਘੇਰਿਆ। ਸੀਐਮ ਮਾਨ ਦੇ ਨਾਲ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੀ ਮੌਜੂਦ ਸਨ।
ਸੀਐਮ ਮਾਨ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਦਾ ਹੰਕਾਰ ਤੇ ਗੁੱਸਾ ਚਰਮ ‘ਤੇ ਹੈ। ਉਨ੍ਹਾਂ ਦਾ ਰਵੱਈਆ ਹੁਣ ਹੀ ਅਜਿਹਾ ਹੈ ਤੇ ਉਹ ਵਿਧਾਇਕ ਬਣਨ ਤੋਂ ਬਾਅਦ ਕੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਾਡੀ ਹੈ। ਜੇਕਰ ਉਹ ਜਿੱਤ ਵੀ ਗਏ ਤਾਂ ਅਗਲੇ ਢੇਡ ਸਾਲ ਤੱਕ ਮੈਨੂੰ ਹੀ ਗਾਲਾਂ ਕੱਢ ਕੇ ਕੱਟਣਗੇ, ਇਸ ਨਾਲ ਜਨਤਾ ਨੂੰ ਕੀ ਹਾਸਲ ਹੋਵੇਗਾ। ਜਦੋਂ ਉਹ ਮੰਤਰੀ ਸਨ ਤਾਂ ਉਨ੍ਹਾਂ ਨੇ ਲੋਕਾਂ ਦਾ ਅਪਮਾਨ ਹੀ ਕੀਤਾ ਹੈ।
ਸੀਐਮ ਮਾਨ ਨੇ ਕਿਹਾ ਕਿ ਜਦੋਂ ਸਾਬਕਾ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਹੋਈ ਸੀ, ਉਸੇ ਦਿਨ ਤੋਂ ਵਿਰੋਧੀਆਂ ਨੇ ਜ਼ਿਮਨੀ ਚੋਣਾਂ ਲਈ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਚੋਣਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਭਗਵਾਨ ਕੋਲ ਗਿਆ ਬੰਦਾ ਵਾਪਸ ਨਹੀਂ ਆਉਂਦਾ। ਵਿਰੋਧੀਆਂ ਦੇ ਕੋਲ ਅਹੰਕਾਰ ਹੈ।

ਵਿਰੋਧੀ ਹੰਕਾਰ ਨਾਲ ਵੋਟਾਂ ਮੰਗ ਰਹੇ ਤੇ ਅਸੀਂ ਪਿਆਰ ਨਾਲ: ਸੀਐਮ ਮਾਨ

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਚੋਣ ਪ੍ਰਚਾਰ ਹੰਕਾਰ ਨਾਲ ਕਰ ਰਹੇ ਹਨ ਤੇ ਅਸੀਂ ਪਿਆਰ ਤੇ ਸਨਮਾਨ ਨਾਲ ਵੋਟ ਮੰਗਦੇ ਹਾਂ। ਉਹ ‘ਆਸ਼ੂ ਜ਼ਰੂਰੀ ਹੈ’ ਵਰਗੇ ਨਾਰੇ ਲਗਾਉਂਦੇ ਹਨ, ਪਰ ਉਹ ਹੈ ਕੌਣ। ਸੱਚ ਤਾਂ ਇਹ ਹੈ ਕਿ ਪਹਿਲਾਂ ਉਨ੍ਹਾਂ ਨੂੰ ਚੁਣਨਾ ਮਜ਼ਬੂਰੀ ਸੀ, ਪਰ ਹੁਣ ਲੋਕਾਂ ਕੋਲ ਇੱਕ ਇਮਾਨਦਾਰ ਵਿਕਲਪ ਆਮ ਆਦਮੀ ਪਾਰਟੀ ਮੌਜੂਦ ਹੈ।
ਸੀਐਮ ਮਾਨ ਨੇ ਵੋਟਰਾਂ ਨੂੰ ਅਜਿਹੇ ਉਮੀਦਵਾਰ ਨੂੰ ਚੁਣਨ ਲਈ ਅਪੀਲ ਕੀਤੀ, ਜੋ ਅੰਦਰੂਨੀ ਕਲੇਸ਼ ਨੂੰ ਛੱਡ ਕੇ ਸਮੱਸਿਆਵਾਂ ਨੂੰ ਹੱਲ ਕਰਨ। ਉਨ੍ਹਾਂ ਨੇ ਕਿਹਾ ਕਿ ਉਹ ਦੂਜੇ ਉਮੀਦਵਾਰਾਂ ਦੀਆਂ ਤਸਵੀਰਾਂ ਵੀ ਨਾ ਦੇਖਣ, ਉਨ੍ਹਾਂ ਦਾ ਭ੍ਰਿਸ਼ਟਾਚਾਰ ਅੰਨਾ ਕਰ ਦੇਵੇਗਾ। ਇਹ ਉਹ ਹੀ ਲੋਕ ਹਨ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ।

LEAVE A REPLY

Please enter your comment!
Please enter your name here