Home Desh International Bodybuilder ਵਰਿੰਦਰ ਘੁੰਮਣ ਲੜਨਗੇ ਚੋਣ, ਪੋੋਸਟ ਕਰ ਦਿੱਤੀ ਜਾਣਕਾਰੀ

International Bodybuilder ਵਰਿੰਦਰ ਘੁੰਮਣ ਲੜਨਗੇ ਚੋਣ, ਪੋੋਸਟ ਕਰ ਦਿੱਤੀ ਜਾਣਕਾਰੀ

110
0

ਘੁੰਮਣ ਨੇ ਚੋਣ ਲੜਨ ਦਾ ਐਲਾਨ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ।

ਦੇਸ਼ ਦੇ ਸਭ ਤੋਂ ਪਹਿਲੇ ਵੱਡੇ ਅੰਤਰਰਾਸ਼ਟਰੀ ਸ਼ਾਕਾਹਾਰੀ ਬਾਜੀ ਬਿਲਡਰ ਤੇ ਬਾਲੀਵੁੱਡ ਐਕਟਰ ਵਰਿੰਦਰ ਸਿੰਘ ਘੁੰਮਣ ਨੇ ਪੰਜਾਬ ‘ਚ 2027 ਹੋਣ ਵਾਲੀਆਂ ਚੋਣ ਲੜਨ ਦਾ ਐਲਾਨ ਕੀਤਾ ਹੈ। ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਜਲੰਧਰ ਦੇ ਰਹਿਣ ਵਾਲੇ ਹਨ। ਘੁੰਮਣ ਨੇ ਚੋਣ ਲੜਨ ਦਾ ਐਲਾਨ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ। ਘੁੰਮਣ ਨੇ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਿਆ ਹੈ ਕਿ ਉਨ੍ਹਾਂ ਨੂੰ 2027 ‘ਚ ਕਿਸ ਪਾਰਟੀ ਦੇ ਵੱਲੋਂ ਚੋਣ ਲੜਨੀ ਚਾਹੀਦੀ ਹੈ।
ਉਨ੍ਹਾਂ ਨੇ ਪੁੱਛਿਆ ਕਿ ਉਹ ਕਿਸੇ ਪਾਰਟੀ ਵੱਲੋਂ ਚੋਣ ਲੜਨ ਜਾਂ ਅਜ਼ਾਦ ਉਮੀਦਵਾਰ ਦੇ ਰੂਪ ‘ਚ ਖੜੇ ਹੋਣ।ਬਾਡੀ ਬਿਲਡਰ ਘੁੰਮਣ ਨੇ ਚੋਣ ਲੜਨ ਦੇ ਪਿੱਛੇ ਦਾ ਕਾਰਨ ਵੀ ਦੱਸਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨਗੇ ਤੇ ਖੇਡਾਂ ਰਾਹੀਂ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨਗੇ।ੋ

ਕੌਣ ਹਨ ਵਰਿੰਦਰ ਸਿੰਘ ਘੁੰਮਣ?

ਪੰਜਾਬ ਦੇ ਜਲੰਧਰ ਨਾਲ ਸਬੰਧ ਰੱਖਣ ਵਾਲੇ ਵਰਿੰਦਰ ਸਿੰਘ ਘੁੰਮਣ ਅੰਤਰਰਾਸ਼ਟਰੀ ਬਾਡੀ ਬਿਲਡਰ ਹਨ। ਉਨ੍ਹਾਂ ਦਾ ਕੱਦ 6 ਫੁੱਟ 2 ਇੰਚ ਹੈ। ਘੁੰਮਣ ਸਭ ਤੋਂ ਪਹਿਲੇ ਸ਼ਾਕਾਹਾਰੀ ਅੰਤਰਰਾਸ਼ਟਰੀ ਬਾਡੀ ਬਿਲਡਰ ਹਨ। ਵਰਿੰਦਰ ਘੁੰਮਣ ਦਾ ਜਲੰਧਰ ‘ਚ ਡੇਅਰੀ ਫਾਰਮ ਵੀ ਹੈ। ਘੁੰਮਣ ਨੂੰ ਬਚਪਨ ਤੋਂ ਹੀ ਬਾਡੀ ਬਿਲਡਿੰਗ ਦਾ ਸ਼ੌਂਕ ਸੀ ਤੇ ਉਹ ਸ਼ੁਰੂ ਤੋਂ ਹੀ ਬਾਡੀ ਬਿਲਡਿੰਗ ਪ੍ਰਤੀਯੋਗਤਾ ‘ਚ ਭਾਗ ਲੈਂਦੇ ਆਏ।
ਸਾਲ 2005 ‘ਚ ਉਹ ਪਹਿਲੀ ਵਾਰ ਮਿਸਟਰ ਜਲੰਧਰ ਚੁਣੇ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਾਲ 2005 ‘ਚ ਹੀ ਉਨ੍ਹਾਂ ਨੇ ਮਿਸਟਰ ਪੰਜਾਬ ਦਾ ਖ਼ਿਤਾਬ ਜਿੱਤਿਆ। ਤਿੰਨ ਸਾਲ ਬਾਅਦ ਉਹ ਸਾਲ 2008 ‘ਚ ਮਿਸਟਰ ਇੰਡੀਆ ਚੁਣੇ ਗਏ। ਉਨ੍ਹਾਂ ਨੇ ਮਿਸਟਰ ਏਸ਼ੀਆ ਦੀ ਪ੍ਰਤੀਯੋਗਤਾ ‘ਚ ਵੀ ਭਾਗ ਲਿਆ, ਜਿੱਥੇ ਉਹ ਦੂਜੇ ਨੰਬਰ ‘ਤੇ ਰਹੇ।

LEAVE A REPLY

Please enter your comment!
Please enter your name here