ਥਾਣਾ ਮਹਿਤਪੁਰ ਪੁਲਿਸ ਵੱਲੋਂ 15,000 ਮਿ:ਲੀ: ਨਜਾਇਜ ਸ਼ਰਾਬ 1 ਵਿਅਕਤੀ ਨੂੰ ਕਿਤਾ ਕਾਬੁ
ਮਹਿਤਪੁਰ(ਝਲਮਣ ਸਿੰਘ) ਸ੍ਰੀ ਹਰਕਮਲਪ੍ਰੀਤ ਸਿੰਘ ਖੱਖ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ
ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ/ਨਸ਼ਾ ਤੱਸਕਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਮਹਿਤਪੁਰ ਪੁਲਿਸ, ਵੱਲੋਂ 15,000 ਮਿ:ਲੀ: ਨਜਾਇਜ ਸ਼ਰਾਬ
ਬ੍ਰਾਮਦ ਕਰਕੇ 01 ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਉਕਾਂਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ
ਕਪਤਾਨ ਸਬ ਡਵੀਜਨ ਸ਼ਾਹਕੋਟ ਜਿਲ੍ਹਾਂ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਗਸ਼ਤ ਦੌਰਾਨ ਏ.ਐਸ.ਆਈ ਦਵਿੰਦਰ
ਸਿੰਘ ਸਮੇਤ ਸਾਥੀਆ ਕਰਮਚਾਰੀਆ ਦੇ ਪਿੰਡ ਵੇਹਰਾ ਤੋਂ ਇੱਕ ਵਿਅਕਤੀ ਕੈਨੀ ਪਲਾਸਟਿਕ ਚੁੱਕੀ ਆਉਦਾ ਦਿਖਾਈ ਦਿੱਤਾ ਜਿਸਨੂੰ ਕਾਬੂ ਕੀਤਾ ਗਿਆ ਜਿਸਨੇ ਆਪਣਾ ਨਾਮ ਬਲਵਿੰਦਰ
ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਵੇਹਰਾ ਥਾਣਾ ਮਹਿਤਪੁਰ ਦੱਸਿਆ ਜਿਸ ਵਲੋਂ ਕੈਨੀ ਪਲਾਸਟਿਕ ਚੈੱਕ ਕੀਤਾ ਤਾਂ ਜਿਸ
ਵਿੱਚੋਂ 15000 ਮਿਲੀ ਨਜਾਇਜ ਸ਼ਰਾਬ ਬ੍ਰਾਮਦ ਹੋਈ ਜਿਸ ਤੇ
ASI ਦਵਿੰਦਰ ਸਿੰਘ ਵੱਲੋਂ ਮੁਕੱਦਮਾ ਨੰਬਰ 130 ਅ/ਧ 61-1-14 EX ACT ਥਾਣਾ ਮਹਿਤਪੁਰ ਨੇ
ਮੁੱਕਦਮਾ ਦਰਜ ਕਰਕੇ ਅਗਲੀ ਕਾਰਵਾਈ ਸੂਰੁ ਕਰ ਦਿਤਿ ਹੈ






































