Home latest News Punjab ‘ਚ ਅੱਜ ਤੇ ਆਉਣ ਵਾਲੇ 3 ਦਿਨ ਮੌਸਮ ਰਹੇਗਾ ਸਾਫ਼, ਤਾਪਮਾਨ...

Punjab ‘ਚ ਅੱਜ ਤੇ ਆਉਣ ਵਾਲੇ 3 ਦਿਨ ਮੌਸਮ ਰਹੇਗਾ ਸਾਫ਼, ਤਾਪਮਾਨ ‘ਚ ਬਦਲਾਅ

2
0

ਪੰਜਾਬ ‘ਚ ਬੀਤੇ ਦਿਨ ਵੀ ਮੌਸਮ ਸਾਫ਼ ਰਿਹਾ ਤੇ ਧੁੱਪ ਨਿਕਲੀ, ਜਿਸ ਕਾਰਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ।

ਪੰਜਾਬ ‘ਚ ਅੱਜ ਤੇ ਆਉਣ ਵਾਲੇ 3 ਦਿਨ ਮੌਸਮ ਸਾਫ਼ ਰਹੇਗਾ। ਭਾਰਤੀ ਮੌਸਮ ਵਿਭਾਗ, ਚੰਡੀਗੜ੍ਹ ਕੇਂਦਰ ਮੁਤਾਬਕ 1 ਤੋਂ 4 ਅਕਤੂਬਰ ਤੱਕ ਕਿਸੇ ਵੀ ਜ਼ਿਲ੍ਹੇ ‘ਚ ਬਾਰਿਸ਼ ਦਾ ਪੂਰਵ-ਅਨੁਮਾਨ ਨਹੀਂ ਹੈ। ਪੰਜਾਬ ‘ਚੋਂ ਦੱਖਣ-ਪੱਛਮੀ ਮੌਨਸੂਨ ਦੀ ਵਿਦਾਇਗੀ ਜਾਰੀ ਹੈ। ਦੱਖਣ-ਪੱਛਮੀ ਮੌਨਸੂਨ ਦੀ ਵਾਪਸੀ ਦੀ ਰੇਖਾ ਰਦਾਸਪੁਰ, ਚੰਡੀਗੜ੍ਹ, ਮੁਜ਼ੱਫਰਨਗਰ, ਅਲੀਗੜ੍ਹ, ਧੌਲਪੁਰ, ਉਦੈਪੁਰ, ਡੀਸਾ, ਨਲੀਆ ‘ਚੋਂ ਲੰਘ ਰਹੀ ਹੈ।

ਬੀਤੇ ਦਿਨ ਦਾ ਤਾਪਮਾਨ

ਪੰਜਾਬ ‘ਚ ਬੀਤੇ ਦਿਨ ਵੀ ਮੌਸਮ ਸਾਫ਼ ਰਿਹਾ ਤੇ ਧੁੱਪ ਨਿਕਲੀ, ਜਿਸ ਕਾਰਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ (ਏਅਰਪੋਰਟ) ਦਾ ਦਰਜ ਕੀਤਾ ਗਿਆ, ਜੋ ਕਿ 34.8 ਡਿਗਰੀ ਰਿਹਾ।
ਪੰਜਾਬ ‘ਚ ਦਿਨ ਦਾ ਤਾਪਮਾਨ 30 ਤੋਂ 35 ਡਿਗਰੀ ਦੇ ਕਰੀਬ ਰਹਿ ਰਿਹਾ ਹੈ, ਜਦਕਿ ਘੱਟੋ-ਘੱਟ ਤਾਪਮਾਨ 19 ਤੋਂ 26 ਡਿਗਰੀ ਆਸ-ਪਾਸ ਰਹਿ ਰਿਹਾ ਹੈ। ਮੌਸਮ ‘ਚ ਹੌਲੀ-ਹੌਲੀ ਤਬਦੀਲੀ ਦੇਖੀ ਜਾ ਰਹੀ ਹੈ, ਜਿੱਥੇ ਦੁਪਹਿਰ ਵੇਲੇ ਹਲਕੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ, ਉੱਥੇ ਹੀ ਸਵੇਰੇ-ਸ਼ਾਮ ਹਲਕੀ ਠੰਡਕ ਮਹਿਸੂਸ ਕੀਤੀ ਜਾ ਰਹੀ ਹੈ।
ਸਟੇਸ਼ਨ (ਜ਼ਿਲ੍ਹਾ) ਵੱਧ ਤੋਂ ਵੱਧ ਤਾਪਮਾਨ (°C)
ਚੰਡੀਗੜ੍ਹ (ਚੰਡੀਗੜ੍ਹ ਸਿਟੀ) 33.6
ਚੰਡੀਗੜ੍ਹ (ਹਵਾਈ ਅੱਡਾ) (IAF) 32.4
ਅੰਮ੍ਰਿਤਸਰ 32.4
ਲੁਧਿਆਣਾ 33.6
ਪਟਿਆਲਾ 33.8
ਪਠਾਨਕੋਟ 32.4
ਬੱਲੋਵਾਲ ਸੌਂਖੜੀ (ਐਸਬੀਐਸ ਨਗਰ) 32.4
ਬਠਿੰਡਾ (ਏਅਪੋਰਟ) 34.8
ਫਰੀਦਕੋਟ 32.5
ਫਤਿਹਗੜ੍ਹ ਸਾਹਿਬ 33.1
ਫਿਰੋਜ਼ਪੁਰ 33.5
ਗੁਰਦਾਸਪੁਰ 31.6
ਹੁਸ਼ਿਆਰਪੁਰ 31.6
ਜਲੰਧਰ 31.2
ਕਪੂਰਥਲਾ 32.4
ਮੋਹਾਲੀ 33
ਮੁਕਤਸਰ 31.8
ਪਠਾਨਕੋਟ 32.8
ਰੌਣੀ (ਪਟਿਆਲਾ) 31.4
ਰੋਪੜ 32.8
ਭਾਖੜਾ ਡੈਮ (ਰੂਪਨਗਰ) 33.8
ਸ੍ਰੀ ਆਨੰਦਪੁਰ ਸਾਹਿਬ (ਰੂਪਨਗਰ) 32.4
ਥੀਨ ਡੈਮ (ਪਠਾਨਕੋਟ) 30.7

LEAVE A REPLY

Please enter your comment!
Please enter your name here