ਬਜ਼ੁਰਗ ਦੀ ਹਾਲਤ ਸਥਿਰ ਹੋਣ ਤੋਂ ਬਾਅਦ, ਬਜ਼ੁਰਗ ਆਦਮੀ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਜਲੰਧਰ ਦੇ ਨਕੋਦਰ ਰੋਡ ‘ਤੇ ਗਲੋਬਲ ਹਸਪਤਾਲ ਨੇੜੇ ਇੱਕ ਤੇਜ਼ ਰਫਤਾਰ ਕਾਰ ਤੇ ਇੱਕ ਸਕੂਟੀ ਵਿਚਕਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬਜ਼ੁਰਗ ਸਕੂਟਰ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਤੋਂ ਤੁਰੰਤ ਬਾਅਦ, ਮੌਕੇ ‘ਤੇ ਮੌਜੂਦ ਦੋ ਕੁੜੀਆਂ ਮਦਦ ਲਈ ਅੱਗੇ ਆਈਆਂ ਤੇ ਬਿਨਾਂ ਕੋਈ ਸਮਾਂ ਬਰਬਾਦ ਕੀਤੇ, ਉਨ੍ਹਾਂ ਨੇ ਬਜ਼ੁਰਗ ਆਦਮੀ ਨੂੰ ਸੀਪੀਆਰ (ਕਾਰਡੀਓਪਲਮੋਨਰੀ ਰੀਸਸੀਟੇਸ਼ਨ) ਦੇਣਾ ਸ਼ੁਰੂ ਕਰ ਦਿੱਤਾ। ਡਾਕਟਰੀ ਸਹਾਇਤਾ ਤੇ ਕੁੜੀਆਂ ਦੀ ਸੂਝ-ਬੂਝ ਆਦਮੀ ਦੀ ਜਾਨ ਬਚ ਗਈ।
ਬਜ਼ੁਰਗ ਦੀ ਹਾਲਤ ਸਥਿਰ ਹੋਣ ਤੋਂ ਬਾਅਦ, ਬਜ਼ੁਰਗ ਆਦਮੀ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਚਸ਼ਮਦੀਦਾਂ ਦੇ ਅਨੁਸਾਰ, ਉਹ ਆਪਣੇ ਸਕੂਟਰ ‘ਤੇ ਸਵਾਰ ਸੀ, ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ‘ਤੇ, ਉਹ ਸੜਕ ‘ਤੇ ਡਿੱਗ ਪਿਆ, ਉਸ ਦੇ ਸਿਰ ਤੇ ਸਰੀਰ ਦੇ ਹੋਰ ਹਿੱਸਿਆਂ ‘ਚ ਗੰਭੀਰ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਮੌਕੇ ‘ਤੇ ਭੀੜ ਇਕੱਠੀ ਹੋ ਗਈ।
ਜਾਣਕਾਰੀ ਮੁਤਾਬਕ, ਸੱਟਾਂ ਕਾਰਨ ਆਦਮੀ ਬੇਹੋਸ਼ ਹੋ ਗਿਆ ਸੀ ਤੇ ਉਸ ਦੇ ਦਿਲ ਦੀ ਧੜਕਣ ਤੇ ਸਾਹ ਕਾਫ਼ੀ ਹੌਲੀ ਹੋ ਗਏ ਸਨ। ਉਸ ਦੀ ਹਾਲਤ ਨਾਜ਼ੁਕ ਸੀ ਤੇ ਹਰ ਪਲ ਮਹੱਤਵਪੂਰਨ ਸੀ। ਐਂਬੂਲੈਂਸ ਦੀ ਉਡੀਕ ਕਰਨਾ ਜੋਖਮ ਭਰਿਆ ਸਾਬਤ ਹੋ ਸਕਦਾ ਸੀ। ਉਸੇ ਪਲ ਉੱਥੋਂ ਲੰਘ ਰਹੀਆਂ ਦੋ ਕੁੜੀਆਂ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਿਆ। ਘਬਰਾਏ ਬਿਨਾਂ ਉਹ ਮਦਦ ਲਈ ਅੱਗੇ ਵਧੀਆਂ, ਆਦਮੀ ਨੂੰ ਸੜਕ ‘ਤੇ ਲਿਟਾ ਦਿੱਤਾ ਤੇ ਸੀਪੀਆਰ ਦੇਣਾ ਸ਼ੁਰੂ ਕਰ ਦਿੱਤਾ।
ਕੁਝ ਸਮੇਂ ਲਈ ਛਾਤੀ ‘ਤੇ ਵਾਰ-ਵਾਰ ਦਬਾਅ ਜਾਰੀ ਰੱਖਣ ਤੋਂ ਬਾਅਦ ਬਜ਼ੁਰਗ ਨੇ ਹਰਕਤ ਦੇ ਸੰਕੇਤ ਦਿਖਾਏ ਤੇ ਉਸ ਦਾ ਸਾਹ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।