Home latest News Ludhiana ਦੇ ਸਕੂਲ ‘ਚ ਲੱਗੀ ਅੱਗ, ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ...

Ludhiana ਦੇ ਸਕੂਲ ‘ਚ ਲੱਗੀ ਅੱਗ, ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ

13
0

ਘਟਨਾ ਸਵੇਰੇ 9 ਵਜੇ ਦੇ ਕਰੀਬ ਫੇਜ਼-1 ਅਰਬਨ ਅਸਟੇਟ ਵਿਖੇ ਰਾਮ ਲਾਲ ਭਸੀਨ ਪਬਲਿਕ ਸਕੂਲੇ ਵਿਖੇ ਵਾਪਰੀ।

ਲੁਧਿਆਣਾ ਦੇ ਇੱਕ ਸਕੂਲ ‘ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਸਕੂਲ ‘ਚ ਅਫੜਾ-ਧਫੜੀ ਮਚ ਗਈ। ਅੱਗ ਲੱਗਣ ਤੋਂ ਬਾਅਦ ਬੱਚਿਆਂ ਨੂੰ ਸਕੂਲ ਇਮਾਰਤ ਤੋਂ ਬਾਹਰ ਲਿਆਂਦਾ ਗਿਆ। ਇਸ ਤੋਂ ਬਾਅਦ ਸਕੂਲ ‘ਚ ਛੁੱਟੀ ਕਰ ਦਿੱਤੀ ਗਈ ਤੇ ਮਾਪਿਆਂ ਨੂੰ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਜਾਣ ਲਈ ਸੰਦੇਸ਼ ਭੇਜਿਆ ਗਿਆ।
ਘਟਨਾ ਸਵੇਰੇ 9 ਵਜੇ ਦੇ ਕਰੀਬ ਫੇਜ਼-1 ਅਰਬਨ ਅਸਟੇਟ ਵਿਖੇ ਰਾਮ ਲਾਲ ਭਸੀਨ ਪਬਲਿਕ ਸਕੂਲੇ ਵਿਖੇ ਵਾਪਰੀ। ਅਚਾਨਕ ਸਕੂਲ ਦੇ ਜਨਰੇਟਰ ਰੂਮ ‘ਚੋਂ ਧੂੰਆਂ ਨਿਕਲਣ ਲੱਗਾ ਤੇ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ। ਇਸ ਤੋਂ ਬਾਅਦ ਬੱਚਿਆਂ ਨੂੰ ਤੁਰੰਤ ਕਲਾਸ ਰੂਮਾਂ ਤੋਂ ਬਾਹਰ ਕੱਢਿਆ ਗਿਆ। ਫਾਇਰ ਬ੍ਰਿਗੇਡ ਨੂੰ ਅੱਗ ‘ਤੇ ਕਾਬੂ ਪਾਉਣ ਲਈ ਸੱਦਿਆ ਗਿਆ। ਕੁਝ ਹੀ ਦੇਰ ‘ਚ ਅੱਗ ‘ਤੇ ਕਾਬੂ ਪਾ ਲਿਆ ਗਿਆ, ਜਿਸ ਕਾਰਨ ਕੋਈ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ।
ਅੱਗ ‘ਚ ਕਿਸੇ ਵੀ ਬੱਚੇ ਨੂੰ ਕੋਈ ਸੱਟ ਨਹੀਂ ਆਈ ਹੈ ਤੇ ਸਕੂਲ ਦਾ ਸਟਾਫ਼ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸ਼ੁਰੂਆਤੀ ਜਾਂਚ ਮੁਤਾਬਕ ਅੱਗ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ।
ਇਸ ਮੌਕੇ ਤੇ ਹਲਕਾ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਤੇ ਸਕੂਲੋਂ ਵੀ ਹਦਾਇਤ ਕੀਤੀ ਗਈ ਹੈ। ਉੱਥੇ ਹੀ, ਸਕੂਲ ਪ੍ਰਿੰਸੀਪਲ ਵੱਲੋਂ ਸਭ ਕੁਝ ਠੀਕ ਹੋਣ ਦੀ ਗੱਲ ਕਹੀ ਗਈ ਹੈ ਉਨ੍ਹਾਂ। ਨੇ ਕਿਹਾ ਕਿ ਜਨਰੇਟਰ ਰੂਮ ਨੂੰ ਅੱਗ ਲੱਗੀ ਸੀ ਤੇ ਅੱਗ ਬੁਝ ਚੁੱਕੀ ਹੈ। ਸਭ ਕੁਝ ਕੰਟਰੋਲ ‘ਚ ਹੈ ਤੇ ਬੱਚਿਆਂ ਨੂੰ ਛੁੱਟੀ ਕਰਨ ਦੀ ਵੀ ਗੱਲ ਕਹੀ ਗਈ ।

LEAVE A REPLY

Please enter your comment!
Please enter your name here