Home Crime Chandigarh ‘ਚ Encounter, ਗੋਪੀ ਨਿੱਜਰ ਕਤਲਕਾਂਡ ਦੇ 3 ਮੁਲਜ਼ਮ ਗ੍ਰਿਫ਼ਤਾਰ

Chandigarh ‘ਚ Encounter, ਗੋਪੀ ਨਿੱਜਰ ਕਤਲਕਾਂਡ ਦੇ 3 ਮੁਲਜ਼ਮ ਗ੍ਰਿਫ਼ਤਾਰ

13
0

ਡੀਐਸਪੀ ਧੀਰਜ ਕੁਮਾਰ ਦੇ ਅਨੁਸਾਰ, ਪੁਲਿਸ ਕਾਰਵਾਈ ਓਪਰੇਸ਼ਨ ਸੈੱਲ ਨੂੰ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ।

ਚੰਡੀਗੜ੍ਹ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਬੀਤੀ ਰਾਤ ਐਨਕਾਊਂਟਰ ਹੋਇਆ। ਪੁਲਿਸ ਨੂੰ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਬਦਮਾਸ਼ ਸੈਕਟਰ-43 ਬੱਸ ਸਟੈਂਡ ਨੇੜੇ ਕਿਸੇ ਵਾਰਦਾਰ ਨੂੰ ਅੰਜ਼ਾਮ ਦੇਣ ਦੀ ਫ਼ਿਰਾਕ ‘ਚ ਹਨ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਬਦਮਾਸ਼ਾਂ ਨੂੰ ਕਾਬੂ ਕਰਨ ਲਈ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਬਦਮਾਸ਼ਾਂ ਨਾਲ ਐਨਕਾਊਂਟਰ ਕੀਤਾ। ਮੁਲਜ਼ਮਾਂ ਨੇ ਪੁਲਿਸ ਟੀਮ ‘ਤੇ ਗੋਲੀਬਾਰੀ ਕੀਤੀ, ਇਸ ਦੀ ਜਵਾਬੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ।
ਡੀਐਸਪੀ ਧੀਰਜ ਕੁਮਾਰ ਦੇ ਅਨੁਸਾਰ, ਪੁਲਿਸ ਕਾਰਵਾਈ ਓਪਰੇਸ਼ਨ ਸੈੱਲ ਨੂੰ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਐਨਕਾਊਂਟਰ ਦੌਰਾਨ ਬਦਮਾਸ਼ਾਂ ਨੇ 3 ਰਾਊਂਡ ਤੇ ਪੁਲਿਸ ਨੇ ਜਵਾਬੀ ਕਾਰਵਾਈ ‘ਚ 2 ਰਾਊਂਡ ਫਾਇਰ ਕੀਤੇ।
ਪੁਲਿਸ ਟੀਮਾਂ ਨੇ ਸ਼ੱਕੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਮੁਲਜ਼ਮਾਂ ਨੇ ਅਧਿਕਾਰੀਆਂ ‘ਤੇ ਗੋਲੀਬਾਰੀ ਕਰ ਦਿੱਤੀ। ਮੁਲਜ਼ਾਣ ਨੇ ਪੰਜ ਰਾਊਂਡ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ‘ਚ, ਪੁਲਿਸ ਨੇ ਤਿੰਨ ਸ਼ੱਕੀਆਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁਲਿਸ ਤੋਂ 3 ਪਿਸਤੌਲ ਬਰਾਮਦ ਕੀਤੇ ਹਨ। ਜਾਣਕਾਰੀ ਮੁੁਤਾਬਕ ਇਹ ਤਿੰਨੋ ਹੀ ਬਦਮਾਸ਼ ਹਾਈ ਪ੍ਰੋਫਾਈਲ ਗੋਪੀ ਨਿੱਜਰ ਕਤਲਕਾਂਡ ‘ਚ ਲੋੜੀਂਦੇ ਹਨ।

ਡੋਨੀ ਬੱਲ ਨੇ ਨੇ ਗੋਪੀ ਨਿੱਜਰ ਦੇ ਕਤਲ ਦੀ ਲਈ ਸੀ ਜ਼ਿੰਮੇਵਾਰੀ

ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਜਰ ਵਾਸੀ ਪਿੰਡ ਜੈ ਰਾਮਪੁਰ ਦਾ ਕਪੂਰਥਲਾ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ, ਕਪੂਰਥਲਾ ਦੇ ਢਿਲਵਾਂ ਇਲਾਕੇ ਚ ਜੀਟੀ ਰੋਡ ਤੇ ਏਵਨ ਪੈਲੇਸ ਨੇੜੇ ਗੁਰਪ੍ਰੀਤ ਸਿੰਘ ਆਪਣੀ ਕਾਰ ਦੀ ਡਰਾਈਵਰ ਸੀਟ ਤੇ ਬੈਠਾ ਸੀ। ਉਸੇ ਸਮੇਂ ਹਮਲਾਵਰਾਂ ਨੇ ਸਾਹਮਣੇ ਤੋਂ ਕਾਰ ਦੀ ਵਿੰਡਸ਼ੀਲਡ ਤੇ ਗੋਲੀਆਂ ਚਲਾਈਆਂ। ਇੱਕ ਗੋਲੀ ਸਿੱਧੀ ਗੁਰਪ੍ਰੀਤ ਨੂੰ ਲੱਗੀ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਗੋਪੀ ਨਿੱਜਰ ਨੂੰ ਸੁੱਖਾ ਕਾਹਲਵਾਂ ਦਾ ਰਾਈਟ ਹੈਂਡ ਦੱਸਿਆ ਜਾਂਦਾ ਸੀ।
ਡੋਨੀ ਬੱਲ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਲਈ ਸੀ। ਪੋਸਟ ‘ਚ ਲਿਖਿਆ ਸੀ- ਮੇਰੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਅਸੀਂ ਡੋਨੀ ਬਲ, ਮੁਹੱਬਤ ਰੰਧਾਵਾ, ਅਮਰ ਖੱਬੇ, ਪ੍ਰਭ ਦਾਸੂਵਾਲ, ਬਿੱਲਾ ਮੰਗਾ, ਤੇ ਸ਼ਗਨਪ੍ਰੀਤ। ਅੱਜ ਢਿਲਵਾਂ ਦੇ ਗੋਪੀ ਨਿੱਜਰ ਦੇ ਕਤਲ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ। ਉਹ ਸਾਡੇ ਵਿਰੋਧੀਆਂ, ਜੱਗੂ ਤੇ ਲਾਰੈਂਸ ਨਾਲ ਜੁੜਿਆ ਹੋਇਆ ਸੀ। ਉਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਜਸ਼ਨ ਵੀ ਮਨਾਇਆ। ਉਸ ਨੇ ਸਾਡੇ ਭਰਾ ਗੋਰੇ ਦੇ ਕਾਤਲਾਂ ਨੂੰ ਪਨਾਹ ਦਿੱਤੀ ਤੇ ਸੋਸ਼ਲ ਮੀਡੀਆ ਤੇ ਸਾਡੇ ਭਰਾ ਵਿੱਕੀ ਗੌਂਡਰ ਬਾਰੇ ਵੀ ਗਲਤ ਗੱਲ ਕੀਤੀ। ਅੱਜ, ਉਸਨੂੰ ਮਾਰ ਕੇ, ਅਸੀਂ ਆਪਣੇ ਭਰਾਵਾਂ ਦਾ ਬਦਲਾ ਲਿਆ ਹੈ। ਇਹ ਵਿਅਕਤੀ ਸਾਡੇ ਭਰਾਵਾਂ ਦੇ ਘਰਾਂ ਚ 40-40 ਤੋਂ ਬੰਦੇ ਲੈ ਕੇ ਆਉਂਦਾ ਸੀ। ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਸਾਡੇ ਬਾਰੇ ਬਕਵਾਸ ਕਰਦਾ ਹੈ, ਉਸ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਵਾਹਿਗੁਰੂ ਮਿਹਰ। ਵੇਟ ਐਂਡ ਵੈਚ, 31 ਹੋਰ ਬਾਕੀ ਹਨ।

LEAVE A REPLY

Please enter your comment!
Please enter your name here