Home Desh CM Bhagwant Mann ਦਾ ਅੱਜ Delhi ਦੌਰਾ, ਖੇਤੀਬਾੜੀ ਤੇ ਸੜਕ ਆਵਾਜਾਈ...

CM Bhagwant Mann ਦਾ ਅੱਜ Delhi ਦੌਰਾ, ਖੇਤੀਬਾੜੀ ਤੇ ਸੜਕ ਆਵਾਜਾਈ ਮੰਤਰੀ ਨਾਲ ਕਰਨਗੇ ਮੀਟਿੰਗ

16
0

CM Bhagwant Mann ਦੀ ਪਹਿਲੀ ਮੁਲਾਕਾਤ ਦੁਪਹਿਰ 1:00 ਵਜੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਹੋਵੇਗੀ।

Punjab ਦੇ ਮੁੱਖ ਮੰਤਰੀ Bhagwant Mannਅੱਜ ਦਿੱਲੀ ਦੇ ਦੌਰੇ ‘ਤੇ ਰਹਿਣਗੇ। ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਉਹ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਕਰਨਗੇ। ਇਸ ਦੌਰਾਨ ਉਹ ਪੰਜਾਬ ਦੇ ਕਈ ਅਹਿਮ ਮੁੱਦੇ ਮੰਤਰਾਲੇ ਅੱਗੇ ਰੱਖਣਗੇ। ਦਿੱਲੀ ਦੌਰੇ ਦੌਰਾਨ ਸੀਐਮ ਭਗਵੰਤ ਮਾਨ ਕੇਂਦਰੀ ਸੜਕ ਆਵਾਜਾਈ ਮੰਤਰੀ ਦੇ ਨਾਲ-ਨਾਲ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕਰਨਗੇ।

ਸੜਕ ਆਵਾਜਾਈ ਮੰਤਰੀ Nitin Gadkari ਨਾਲ ਮੁਲਾਕਾਤ

CM Bhagwant Mann  ਦੀ ਪਹਿਲੀ ਮੁਲਾਕਾਤ ਦੁਪਹਿਰ 1:00 ਵਜੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਹੋਵੇਗੀ। ਇਸ ਦੌਰਾਨ ਉਹ ਪੰਜਾਬ ‘ਚ ਨੈਸ਼ਨਲ ਹਾਈਵੇਅਜ਼ ਅਥਾਰਿਟੀ ਆਫ਼ ਇੰਡੀਆ (NHAI) ਦੇ ਪ੍ਰੋਜੈਕਟਸ ‘ਤੇ ਚਰਚਾ ਕਰ ਸਕਦੇ ਹਨ।

ਖੇਤੀਬਾੜੀ ਮੰਤਰੀ Shivraj Singh Chouhan ਨਾਲ ਮੁਲਾਕਾਤ

ਇਸ ਤੋਂ ਬਾਅਦ ਦੁਪਹਿਰ 3:00 ਵਜੇ ਸੀਐਮ ਮਾਨ ਕੇਂਦਰੀ ਖੇਤੀਬਾੜੀ ਮੰਤਰੀ Shivraj Singh Chouhanਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਖੇਤੀਬਾੜੀ ਤੇ ਕਿਸਾਨਾਂ ਨਾਲ ਜੁੜੇ ਮੁੱਦੇ ‘ਤੇ ਅਹਿਮ ਚਰਚਾ ਕਰਨਗੇ। ਪੰਜਾਬ ‘ਚ ਕਣਕ ਦੀ ਵਾਢੀ ਦਾ ਸੀਜ਼ਨ ਪੂਰਾ ਹੋ ਚੁੱਕਾ ਹੈ ਤੇ ਆਉਣ ਵਾਲੇ ਦਿਨਾਂ ‘ਚ ਝੋਨੇ ਦੀ ਲੁਆਈ ਸ਼ੁਰੂ ਹੋਣ ਵਾਲੀ ਹੈ। ਸੀਐਮ ਮਾਨ ਕਣਕ ਦੀ ਲਿਫਟਿੰਗ, ਪੰਜਾਬ ਦੀਆਂ ਮੰਡੀਆਂ, ਆੜ੍ਹਤੀਆਂ ਦੇ ਮੁੱਦੇ ਸਮੇਤ ਹੋਰ ਅਹਿਮ ਮੁੱਦਿਆਂ ‘ਤੇ ਗੱਲ ਕਰ ਸਕਦੇ ਹਨ।

LEAVE A REPLY

Please enter your comment!
Please enter your name here