Home Desh Delhi Airport ਅੱਡੇ ‘ਤੇ ਇੰਡੀਗੋ ਫਲਾਈਟ ਦੀ ਅਮਰਜੈਂਸੀ ਲੈਂਡਿੰਗ, ਵਿਸ਼ਾਖਾਪਟਨਮ ਤੋਂ ਆ...

Delhi Airport ਅੱਡੇ ‘ਤੇ ਇੰਡੀਗੋ ਫਲਾਈਟ ਦੀ ਅਮਰਜੈਂਸੀ ਲੈਂਡਿੰਗ, ਵਿਸ਼ਾਖਾਪਟਨਮ ਤੋਂ ਆ ਰਿਹਾ ਸੀ ਜਹਾਜ਼

9
0

ਵਿਸ਼ਾਖਾਪਟਨਮ ਤੋਂ ਦਿੱਲੀ ਆ ਰਹੀ ਇੰਡੀਗੋ ਫਲਾਈਟ ਦੀ ਇੰਦਰਾ ਗਾਂਧੀ ਹਵਾਈ ਅੱਡੇ ਤੇ ਅਮਰਜੈਂਸੀ ਲੈਂਡਿੰਗ ਕਰਾਵਈ ਗਈ।

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਦਿੱਲੀ ਆ ਰਹੀ ਇੰਡੀਗੋ ਉਡਾਣ ਦੀ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਅਮਰਜੈਂਸੀ ਲੈਂਡਿੰਗ ਦੀ ਜਾਣਕਾਰੀ ਮਿਲੀ ਸੀ। ਦਮਕਲ ਵਿਭਾਗ ਨੂੰ ਸਵੇਰੇ 10:53 ਵਜੇ ਅਮਰਜੈਂਸੀ ਲੈਂਡਿਗ ਦੀ ਜਾਣਕਾਰੀ ਮਿਲੀ ਸੀ। ਦਮਕਲ ਵਿਭਾਗ ਮੁਤਾਬਕ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਨੁਕਾਸਨ ਦੀ ਕੋਈ ਖ਼ਬਰ ਨਹੀਂ ਹੈ। ਅਮਰਜੈਂਸੀ ਲੈਂਡਿੰਗ ਦੇ ਬਾਰੇ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਮੌਕੇ ‘ਤੇ ਪਹੁੰਚ ਗਏ ਅਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ।
ਉਡਾਣ ਵਿੱਚ 161 ਯਾਤਰੀ ਸਵਾਰ ਸਨ। ਮੁੱਢਲੀ ਜਾਣਕਾਰੀ ਦੇ ਮੁਤਾਬਕ, ਉਡਾਣ ਦੇ ਇੰਜਣ ਵਿੱਚ ਖਰਾਬੀ ਆਈ ਸੀ। ਹਲਾਂਕਿ ਇੰਡੀਗੋ ਨੇ ਇਸ ਮਾਮਲੇ ਵਿੱਚ ਹੁਣ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਸੈਫ ਲੈਂਡਿੰਗ ਦੇ ਲਈ ਹਾਵਈ ਅੱਡੇ ਦੇ ਰਨ ਵੇਅ 28 ‘ਤੇ ਫੁਲ ਅਮਰਜੈਂਸੀ ਲਗਾਈ ਗਈ ਸੀ। ਰਨ ਵੇਅ ਦੇ ਚਾਰੋਂ ਪਾਸੇ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸ ਮੌਜੂਦ ਸੀ। ਲੈਂਡਿਗ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇੰਡੀਗੋ ਨੇ ਇਸ ਮਾਮਲੇ ‘ਤੇ ਕੋਈ ਪ੍ਰਤਿਕਿਰਿਆ ਨਹੀਂ ਦਿੱਤੀ ਹੈ।

2 ਦਿਨ ਪਹਿਲਾਂ ਵੀ ਇੰਡੀਗੋ ਫਲਾਈਟ ‘ਚ ਆਈ ਸੀ ਗੜਬੜੀ

26 ਮਾਰਚ ਨੂੰ ਵਿਸ਼ਾਖਾਪਟਨਮ ਤੋਂ ਦਿੱਲੀ ਆ ਰਹੀ ਫਲਾਈਟ ਜਦੋਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਲੈਂਡ ਕਰਨ ਵਾਲੀ ਸੀ ਤਾਂ ਪਾਇਲਟ ਨੂੰ ਅਚਾਨਕ ਉਡਾਣ ਨੂੰ ਉਪਰ ਚੁੱਕਣਾ ਪਿਆ। ਇਸ ਨੂੰ ਗੋ- ਅਰਾਊਂਡ ਕਿਹਾ ਜਾਂਦਾ ਹੈ। ਯਾਤਰੀਆਂ ਨੂੰ ਦੱਸਿਆ ਉਡਾਣ ਰਨ-ਵੇਅ ਨੂੰ ਟੱਚ ਕਰ ਅਚਾਨਕ ਉਪਰ ਉੱਠ ਗਈ। ਜਿਸ ਤੋਂ ਬਾਅਦ ਲੋਕਾਂ ਵਿੱਚ ਹੜਕੰਪ ਮਚ ਗਿਆ। ਉਡਾਣ ਨੇ ਦਿੱਲੀ ਅਤੇ ਗਾਜ਼ਿਆਬਾਦ ਦੇ ਉਪਰ ਕਰੀਬ 7-8 ਮਿੰਟ ਚਕਰ ਲਗਾਇਆ। ਬਾਅਦ ਵਿੱਚ ਪਾਇਲਟ ਨੇ ਫਾਲਈਟ ਦੀ ਸੁਰੱਖਿਅਤ ਲੈਂਡਿਗ ਕਰਵਾਈ। ਇਸ ਉਡਾਣ ਵਿੱਚ ਕਰਨਾਟਕਾ ਦੇ ਡਿਪਟੀ ਸੀਐਮ ਡੀਕੇ ਸ਼ਿਵ ਕੁਮਾਰ ਅਤੇ ਜੇਡੀਐਸ ਆਗੂ ਐਚ ਡੀ ਰੇਵਨਾ ਵੀ ਸਵਾਰ ਸਨ।

ਪਿਛਲੇ ਮਹੀਨੇ ਵੀ IGI ‘ਤੇ ਅਮਰਜੈਂਸੀ ਲੈਂਡਿਗ

ਪਿੱਛਲੇ ਮਹੀਨੇ ਦਿੱਲੀ ਹਵਾਈ ਅੱਡੇ ‘ਤੇ ਅਮਰਜੈਂਸੀ ਐਲਾਨੀ ਗਈ ਸੀ। ਜਦੋਂ ਸਪਾਈਸ ਜੈਟ ਦੀ ਦਿੱਲੀ-ਲੇਹ ਫਲਾਈਟ ਦੇ ਇੱਕ ਇੰਜਣ ਦੀ ਸਮੱਸਿਆ ਆ ਗਈ। ਇਸ ਉਡਾਣ ਵਿੱਚ ਕਰੀਬ 150 ਯਾਤਰੀ ਸਵਾਰ ਸਨ। ਪਾਇਲਟ ਨੇ ਉਡਾਣ ਨੂੰ ਸਰੁੱਖਿਅਤ ਵਾਪਸ ਲੈਂਡਿਗ ਕਰਵਾਇਆ। ਇਹ ਫਲਾਈਟ ਬੋਇੰਗ 737 ਸੀ। ਜਿਸ ਨੂੰ ਹਾਲ ਹੀ ਵਿੱਚ ਬਾਰ-ਬਾਰ ਇੰਜਣ ਫੇਲ੍ਹ ਹੋਣ ਦੀ ਵਜ੍ਹਾ ਕਾਰਨ ਦੇਖਿਆ ਗਿਆ ਹੈ। ਕਈ ਕੌਮਾਂਤਰੀ ਉਡਾਣਾਂ ਨੇ ਇਸ ਇੰਜਣ (CFM56) ਵਿੱਚ ਬਾਰ- ਬਾਰ ਖਰਾਬੀ ਦੇਖੀ ਹੈ। ਪਿੱਛਲੇ ਸਾਲ Aerolineas Argentinas ਨੇ ਅੱਠ Boeing 737-800 ਫਲਾਈਟਾਂ ਨੂੰ ਗ੍ਰਾਉਂਡ ਕਰ ਦਿੱਤੀ ਸੀ।

LEAVE A REPLY

Please enter your comment!
Please enter your name here