Home Desh Nancy Grewal ਦਾ Canada ‘ਚ ਕਤਲ, ਵਿਵਾਦਤ ਵੀਡੀਓਜ਼ ਕਰਕੇ ਬਣੀ ਰਹਿੰਦੀ...

Nancy Grewal ਦਾ Canada ‘ਚ ਕਤਲ, ਵਿਵਾਦਤ ਵੀਡੀਓਜ਼ ਕਰਕੇ ਬਣੀ ਰਹਿੰਦੀ ਸੀ ਚਰਚਾ ਦਾ ਵਿਸ਼ਾ

39
0

 ਮੰਗਲਵਾਰ ਦੀ ਰਾਤ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਵਿੰਡਸਰ ‘ਚ ਰਹਿਣ ਵਾਲੀ ਨੈਨਸੀ ਗਰੇਵਾਲ ਨੂੰ ਹਮਲਾਵਰ ਨੇ ਚਾਕੂ ਮਾਰ ਕੇ ਜਖ਼ਮੀ ਕਰ ਦਿੱਤਾ ਹੈ।

ਸੋਸ਼ਲ ਮੀਡੀਆ ਇਨਫਲੂਐਂਸਰ ਨੈਨਸੀ ਗਰੇਵਾਲ ਦਾ ਕੈਨੇਡਾ ‘ਚ ਕਤਲ ਕਰ ਦਿੱਤਾ ਗਿਆ ਹੈ। ਕੈਨੇਡਾ ਦੀ ਲਾਸਾਲੇ (LaSalle) ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਦੱਸਿਆ ਹੈ ਕਿ 45 ਸਾਲਾਂ ਨੈਨਸੀ ਗਰੇਵਾਲ ਦਾ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕੀਤਾ ਗਿਆ ਹੈ। ਮੰਗਲਵਾਰ ਦੀ ਰਾਤ ਕਰੀਬ 9:30 ਵਜੇ ਉਨ੍ਹਾਂ ਘਰ ਅੰਦਰ ਵੜ ਕੇ ਕਾਤਲ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਕਨੇਡੀਅਨ ਮੀਡੀਆ ਦੀ ਰਿਪੋਰਟ ਮੁਤਾਬਕ, ਮੰਗਲਵਾਰ ਦੀ ਰਾਤ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਵਿੰਡਸਰ ‘ਚ ਰਹਿਣ ਵਾਲੀ ਨੈਨਸੀ ਗਰੇਵਾਲ ਨੂੰ ਹਮਲਾਵਰ ਨੇ ਚਾਕੂ ਮਾਰ ਕੇ ਜਖ਼ਮੀ ਕਰ ਦਿੱਤਾ ਹੈ। ਇਸ ਤੋਂ ਬਾਅਦ ਨੈਨਸੀ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਹਾਲਾਂਕਿ, ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਦੀ ਇਲਾਜ਼ ਦੌਰਾਨ ਮੌਤ ਹੋ ਗਈ।
ਕੈਨੇਡਾ ਪੁਲਿਸ ਮੁਤਾਬਕ ਉਨ੍ਹਾਂ ਨੂੰ 3 ਮਾਰਚ ਦੀ ਰਾਤ ਨੂੰ ਘਟਨਾ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਤੇ ਪੈਰਾਮੈਡੀਕਲ ਟੀਮ ਮੌਕੇ ‘ਤੇ ਪਹੁੰਚੀ। ਉਨ੍ਹਾਂ ਨੇ ਜ਼ਖ਼ਮੀ ਨੈਨਸੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੇ ਦਮ ਤੋੜ੍ਹ ਦਿੱਤਾ। ਪੁਲਿਸ ਘਟਨਾ ਦੇ ਸਬੂਤ ਇਕੱਠੇ ਕਰ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਵਿਵਾਦਾਂ ‘ਚ ਰਹਿੰਦੀ ਸੀ ਨੈਨਸੀ ਗਰੇਵਾਲ

ਦੱਸ ਦੇਈਏ ਕਿ ਸ਼ੋਸ਼ਲ ਮੀਡੀਆ ਇਨਫਲੂਐਂਸਰ ਨੈਨਸੀ ਗਰੇਵਾਲ ਆਪਣੇ ਕੰਟੇਟ (ਵੀਡੀਓਜ਼) ਕਰਕੇ ਕਾਫੀ ਵਿਵਾਦਾਂ ‘ਚ ਰਹਿੰਦੀ ਸੀ। ਉਹ ਆਪਣੀ ਵੀਡੀਓਜ਼ ‘ਚ ਦੂਸਰਿਆਂ ‘ਤੇ ਟਿੱਪਣੀਆਂ ਕਰਦੀ ਸੀ। ਉਹ ਪੰਜਾਬ ਦੇ ਕਈ ਆਗੂਆਂ ਨੂੰ ਵੀ ਘੇਰਦੀ ਰਹਿੰਦੀ ਸੀ। ਇਸ ਦੇ ਨਾਲ ਹੀ ਉਹ ਖਾਲਿਸਤਾਨ ਤੇ ਡੇਰਾ ਬਿਆਸ ਤੇ ਕਈ ਬਾਬਿਆਂ ਦੇ ਵਿਰੋਧ ‘ਚ ਵੀ ਕੰਟੇਟ ਬਣਾਉਂਦੀ ਸੀ।
ਨੈਨਸੀ ਗਰੇਵਾਲ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਬਿਆਸ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ‘ਤੇ ਵਿਵਾਦਿਤ ਟਿੱਪਣੀਆਂ ਕਰ ਚੁੱਕੀ ਸੀ।

LEAVE A REPLY

Please enter your comment!
Please enter your name here