Home Desh Punjab Cabinet ਦੀ 23 ਫਰਵਰੀ ਨੂੰ ਹੋਵੇਗੀ ਬੈਠਕ, ਬਜਟ ਸੈਸ਼ਨ ਨੂੰ...

Punjab Cabinet ਦੀ 23 ਫਰਵਰੀ ਨੂੰ ਹੋਵੇਗੀ ਬੈਠਕ, ਬਜਟ ਸੈਸ਼ਨ ਨੂੰ ਲੈ ਕੇ ਹੋ ਸਕਦੀ ਹੈ ਚਰਚਾ

22
0

ਪੰਜਾਬ ਕੈਬਨਿਟ ਦੀ ਬੈਠਕ 23 ਫਰਵਰੀ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਰਿਹਾਇਸ਼ ਵਿਖੇ ਹੋਵੇਗੀ।

ਪੰਜਾਬ ਕੈਬਨਿਟ ਦੀ ਬੈਠਕ 23 ਫਰਵਰੀ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਰਿਹਾਇਸ਼ ਵਿਖੇ ਹੋਵੇਗੀ। ਇਸ ਬੈਠਕ ਵਿੱਚ ਕੈਬਨਿਟ ਮੰਤਰੀਆਂ ਸਣੇ ਪ੍ਰਮੁੱਖ ਸਕੱਤਰ ਵੀ ਸ਼ਾਮਲ ਰਹਿਣਗੇ। ਇਸ ਬੈਠਕ ਵਿੱਚ ਬਜਟ ਸੈਸ਼ਨ ਨੂੰ ਲੈ ਕੇ ਚਰਚਾ ਹੋ ਸਕਦੀ ਹੈ।
ਇਹ ਬੈਠਕ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਅੰਤਰਿਮ ਬਜਟ ਨੂੰ ਲੈ ਕੇ ਚਰਚਾ ਸੰਭਵ ਹੈ। ਇਸ ਤੋਂ ਬਾਅਦ ਅਗਲੇ ਸਾਲ 2027 ਦੇ ਸ਼ੁਰੂਆਤ ਵਿੱਚ ਹੀ ਵਿਧਾਨ ਸਭਾ ਚੋਣਾਂ ਹੋਣਗੀਆਂ। ਜਿਸ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ ਹੋਵੇਗਾ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਹੀ ਸੂਬੇ ਦਾ ਬਜਟ ਤੈਅ ਕੀਤਾ ਜਾਵੇਗਾ।

ਫਿਲਹਾਲ ਇਸ ਮੀਟਿੰਗ ਨੂੰ ਲੈ ਕੇ ਕੋਈ ਵੀ ਏਜੰਡਾ ਜਾਰੀ ਨਹੀਂ ਕੀਤਾ ਗਿਆ ਹੈ। ਪਰ ਇਸ ਬੈਠਕ ਵਿੱਚ ਪੰਜਾਬ ਦੇ ਕਈ ਜ਼ਰੂਰੀ ਫੈਸਲਿਆਂ ‘ਤੇ ਮੁਹਰ ਲੱਗ ਸਕਦੀ ਹੈ। ਇਸ ਬੈਠਕ ਦਾ ਸਮਾਂ ਸਵੇਰੇ 10 ਵਜੇ ਤੈਅ ਕੀਤਾ ਗਿਆ ਹੈ।

ਪਿੱਛਲੇ ਸਾਲ ₹2.36 ਲੱਖ ਕਰੋੜ ਦਾ ਬਜਟ

ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ਲਈ ₹2.36 ਲੱਖ ਕਰੋੜ (₹2,36,080 ਕਰੋੜ) ਦਾ ਬਜਟ ਰੱਖਿਆ ਸੀ, ਜੋ ਕਿ ਉਸ ਦੇ ਪਿਛਲੇ ਬਜਟ ਨਾਲੋਂ 4% ਵੱਧ ਹੈ। ਇਹ “ਵਿਕਾਸ ਬਜਟ” ਸਿਹਤ, ਸਿੱਖਿਆ ਅਤੇ ਖੇਤੀਬਾੜੀ ਨੂੰ ਤਰਜੀਹ ਦਿੰਦਾ ਰੱਖਿਆ ਗਿਆ। ਇਸ ਤੋਂ ਇਲਾਵਾ, ਪੰਜਾਬ ਨੇ 6.5 ਮਿਲੀਅਨ ਪਰਿਵਾਰਾਂ ਲਈ ਪਹਿਲੀ ਵਾਰ ਡਰੱਗ ਜਨਗਣਨਾ ਅਤੇ ₹10 ਲੱਖ ਦੇ ਨਕਦੀ ਰਹਿਤ ਬੀਮੇ ਦਾ ਐਲਾਨ ਵੀ ਕੀਤਾ ਗਿਆ ਸੀ, ਜਦੋਂ ਕਿ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਸੀ।

ਨਸ਼ਾ ਤਸਕਰੀ ਅਤੇ ਗੈਰ ਕਾਨੂੰਨੀ ਹਥਿਆਰਾਂ ‘ਤੇ ਰੋਕ

ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਵਿੱਚ ਨਸ਼ਾ ਤਸਕਰੀ ਅਤੇ ਗੈਰ ਕਾਨੂੰਨੀ ਹਥਿਆਰਾਂ ਨੂੰ ਰੋਕਣ ਲਈ ਹਮੇਸ਼ਾ ਬਚਨਵੱਧ ਹੈ। ਪੰਜਾਬ ਦੀ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ, ਆਪਰੇਸ਼ਨ ਪ੍ਰਹਾਰ ਅਤੇ ਆਪਰੇਸ਼ਨ ਪ੍ਰਹਾਰ 2.0 ਦੀ ਸ਼ੁਰੂਆਤ ਕੀਤੀ। ਪੰਜਾਬ ਸਰਕਾਰ ਇਸ ਤਰ੍ਹਾਂ ਦੀਆਂ ਮੁਹਿੰਮਾਂ ਚਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣਾਉਣਾ ਚਾਹੁੰਦੀ ਹੈੈ। ਪੰਜਾਬ ਇੱਕ ਸਰਹੱਦੀ ਸੂਬਾ ਹੈ ਦੇਸ਼ ਵਿਰੋਧੀ ਤਾਕਤਾਂ ਮਾਹੌਲ ਖਰਾਬ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਨਾ-ਪਾਕ ਹਰਕਤਾਂ ਕਰਵਾਉਂਦਾ ਹੈ।

LEAVE A REPLY

Please enter your comment!
Please enter your name here