Home Desh ਭਾਜਪਾ ਪੰਜਾਬ ਤੇ ਪੰਜਾਬੀਆਂ ਨੂੰ ਨਫ਼ਰਤ ਕਰਦੀ, ਮੁੱਖ ਮੰਤਰੀ ਮਾਨ ਦਾ ਵਿਰੋਧੀਆਂ...

ਭਾਜਪਾ ਪੰਜਾਬ ਤੇ ਪੰਜਾਬੀਆਂ ਨੂੰ ਨਫ਼ਰਤ ਕਰਦੀ, ਮੁੱਖ ਮੰਤਰੀ ਮਾਨ ਦਾ ਵਿਰੋਧੀਆਂ ‘ਤੇ ਨਿਸ਼ਾਨਾ

1
0

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਚ ਨਵੀਂ ਜ਼ਿਲ੍ਹਾ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਹੈ। ਇਹ ਲਾਇਬ੍ਰੇਰੀ ਪ੍ਰਸ਼ਾਸਨਿਕ ਪਰਿਸਰ ਦੇ ਨੇੜੇ ਬਣਾਈ ਗਈ ਹੈ। ਇਸ ਦਾ ਨਿਰਮਾਣ ਲਗਭਗ 9 ਕਰੋੜ ਦੀ ਲਾਗਤ ਨਾਲ ਹੋਇਆ। ਉਦਘਾਟਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਵਿਰੋਧੀ ਧਿਰਾਂ ਤੇ ਹਮਲਾ ਬੋਲਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਤੇ ਹਮਲਾ ਬੋਲਿਆ।

ਭਾਜਪਾ ਪੰਜਾਬ ਤੇ ਪੰਜਾਬੀਆਂ ਨੂੰ ਨਫ਼ਰਤ ਕਰਦੀਸੀਐਮ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ, ਜਿਸ ਚ ਗੁਰੂ ਸਾਹਿਬ ਦੇ ਨਾਮ ਨੂੰ ਗਲਤ ਤਰੀਕੇ ਨਾਲ ਜੋੜਿਆ ਗਿਆ, ਜੋ ਕਿ ਗੁਰੂਆਂ ਦੀ ਬੇਅਦਬੀ ਹੈ। ਉਨ੍ਹਾਂ ਨੇ ਫੋਰੈਂਸਿਕ ਜਾਂਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਸਲੀ ਵੀਡੀਓ ਚ ਅਜਿਹਾ ਕੁੱਝ ਵੀ ਨਹੀਂ ਸੀ, ਪਰ ਭਾਜਪਾ ਨੇ ਸਬਟਾਈਟਲ (ਉਪਰਸਿਰਲੇਖ)ਚ ਨਾਮ ਪਾ ਕੇ ਅਪਮਾਨ ਕੀਤਾ ਹੈ।
ਸੀਐਮ ਮਾਨ ਨੇ ਕਿਹਾ ਕਿ ਭਾਜਪਾ ਦੀ ਘਟੀਆ ਮਾਨਸਿਕਤਾ ਪਹਿਲੇ ਤੋਂ ਚਲੀ ਆ ਰਹੀ ਹੈ, ਜਿੱਥੇ ਉਹ ਲੋਕਾਂ ਨੂੰ ਭੜਕਾਉਂਦੇ ਹਨ ਤੇ ਗਲਤ ਜਾਣਕਾਰੀ ਫੈਲਾਉਂਦੇ ਹਨ। ਸੀਐਮ ਨੇ ਆਉਣ ਵਾਲੇ 8-10 ਮਹੀਨਿਆਂ ਚ ਅਜਿਹੇ ਹੋਰ ਯਤਨਾਂ ਦਾ ਖ਼ਦਸ਼ਾ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਪੰਜਾਬ ਤੇ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ। ਉਹ ਚੰਡੀਗੜ੍ਹ ਦੇ ਮੁੱਦੇ ਤੇ ਆਉਂਦੇ ਹਨ, ਅੰਦੋਲਨਾਂ ਨੂੰ ਰੋਕਦੇ ਹਨ, ਪਰ ਵਿਰੋਧ ਹੋਣ ਤੇ ਪਿੱਛੇ ਹੱਟ ਜਾਂਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਅਕਾਲੀ ਦਲ ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਇਨ੍ਹਾਂ ਪਾਰਟੀਆਂ ਨੇ ਇੱਕ ਹੀ ਸਮੇਂ ਤੇ ਇੱਕ ਹੀ ਪ੍ਰੈੱਸ ਨੋਟ ਜਾਰੀ ਕਰਕੇ ਉਨ੍ਹਾਂ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ, ਸ਼ਬਦ ਬਿਲਕੁਲ ਉਹੀ ਸੀ। ਉਨ੍ਹਾਂ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਲਈ ਦਾ ਪਾਗਲਖ਼ਾਨੇ ਖੋਲਣੇ ਪੈਣਗੇ, ਕਿਉਂਕਿ 2025 ਦੇ ਆਖਿਰ ਤੱਕ ਤਾਂ 2026 ਦੀ ਸ਼ੁਰੂ ਤੱਕ ਉਹ ਆਪਣਾ ਦਿਮਾਗੀ ਸੰਤੁਲਨ ਗਵਾ ਬੈਠਣਗੇ।

ਰਾਜਾ ਵੜਿੰਗ ਤੇ ਨਿਸ਼ਾਨਾ

ਉਨ੍ਹਾਂ ਨੇ ਕਾਂਗਰਸ ਤੇ ਤੰਜ ਕੱਸਦੇ ਹੋਏ ਕਿਹਾ ਕਿ ਮੈਨੂੰ ਗਾਲਾਂ ਕੱਢ ਕੇ ਪੰਜਾਬ ਦਾ ਕੀ ਭਲਾ ਹੋਵੇਗਾ। ਰਾਜਾ ਵੜਿੰਗ ਕੱਲ੍ਹ ਕਹਿ ਰਹੇ ਸਨ ਕਿ ਮੁੱਖ ਮੰਤਰੀ ਦੇ ਛੇਹ ਗਾਹਕ ਹਨ। ਸੀਐਮ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਉਮੀਦਵਾਰ ਤਾਂ ਸੁਣੇ ਸਨ, ਗਾਹਕ ਕਦੋਂ ਤੋਂ ਹੋ ਗਏ। ਜਦੋਂ ਤੋਂ 500 ਕਰੋੜ ਵਾਲਾ ਰੇਟ ਖੁਲ੍ਹਿਆ ਹੈ, ਉਦੋਂ ਤੋਂ ਗਾਹਕ ਹੋ ਗਏ ਹਨ। ਗਾਹਕ ਦਾ ਮਤਲਬ ਕਸਟਮਰ, ਹੁਣ ਮੁੜ ਮੁਆਫ਼ੀ ਮੰਗਣੀ ਪਵੇਗੀ।

LEAVE A REPLY

Please enter your comment!
Please enter your name here