ਪੁਲਿਸ ਹਿਰਾਸਤ ‘ਚ ਭੇਜੇ ਗਏ ਮੁਲਜ਼ਮਾਂ ‘ਚ ਪ੍ਰਤੀਕ, ਆਸ਼ੀਸ਼ ਪਾਂਡੇ ਤੇ ਰਣਜੀਤ ਸਿੰਘ ਸ਼ਾਮਲ ਹਨ।
ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀ) ਡਾ. ਅਮਰ ਸਿੰਘ ਚਾਹਲ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। ਸਾਈਬਰ ਕ੍ਰਾਈਮ ਪੁਲਿਸ ਵੱਲੋਂ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕੀਤੇ ਗਏ ਸੱਤ ਮੁਲਜ਼ਮਾਂ ‘ਚੋਂ ਛੇ ਨੂੰ ਬੀਤੇ ਦਿਨ ਪਟਿਆਲਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ‘ਚ ਪੇਸ਼ੀ ਦੌਰਾਨ, ਸਾਈਬਰ ਕ੍ਰਾਈਮ ਪੁਲਿਸ ਵੱਲੋਂ ਚਾਰ ਮੁਲਜ਼ਮਾਂ ਦਾ ਤਿੰਨ ਦਿਨ ਦਾ ਰਿਮਾਂਡ ਦਿੱਤਾ ਗਿਆ, ਜਦੋਂ ਕਿ ਦੋ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ।
ਨਿਆਂਇਕ ਹਿਰਾਸਤ ‘ਚ ਭੇਜੇ ਗਏ ਮੁਲਜ਼ਮਾਂ ‘ਚ ਚੰਦਰਕਾਂਤ ਤੇ ਸੋਮਨਾਥ ਸ਼ਾਮਲ ਹਨ। ਚੰਦਰਕਾਂਤ ਨੂੰ ਕਥਿਤ ਤੌਰ ‘ਤੇ ਸਿਹਤ ਵਿਗੜਨ ਤੋਂ ਬਾਅਦ ਸ਼ੂਗਰ ਦਾ ਦੌਰਾ ਪਿਆ ਸੀ ਤੇ ਉਸ ਨੂੰ ਪਟਿਆਲਾ ਦੇ ਰਾਜੇਂਦਰ ਹਸਪਤਾਲ ਦੇ ਵਾਰਡ ਨੰਬਰ 2 ‘ਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਹਿਰਾਸਤ ‘ਚ ਭੇਜੇ ਗਏ ਮੁਲਜ਼ਮਾਂ ‘ਚ ਪ੍ਰਤੀਕ, ਆਸ਼ੀਸ਼ ਪਾਂਡੇ ਤੇ ਰਣਜੀਤ ਸਿੰਘ ਸ਼ਾਮਲ ਹਨ। ਮੁਹੰਮਦ ਸ਼ਰੀਫ ਤੇ ਸੋਮਨਾਥ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਸਾਈਬਰ ਕ੍ਰਾਈਮ ਪੁਲਿਸ ਹੁਣ ਮੁਲਜ਼ਮਾਂ ਤੋਂ ਉਨ੍ਹਾਂ ਦੇ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕਰੇਗੀ ਤੇ ਮਾਮਲੇ ਦੇ ਹੋਰ ਪਹਿਲੂਆਂ ਦੀ ਜਾਂਚ ਕਰੇਗੀ। ਪੁਲਿਸ ਸੂਤਰਾਂ ਅਨੁਸਾਰ, ਆਉਣ ਵਾਲੇ ਦਿਨਾਂ ‘ਚ ਹੋਰ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਇੰਸਪੈਕਟਰ ਜਨਰਲ (ਆਈਜੀ) ਅਮਰ ਸਿੰਘ ਚਾਹਲ ਨਾਲ ਜੁੜੇ ਕਰੋੜਾਂ ਰੁਪਏ ਦੀ ਸਾਈਬਰ ਠੱਗੀ ਮਾਮਲੇ ਚ ਪੁਲਿਸ ਨੇ ਹੁਣ ਤੱਕ ਕਰੀਬ 25 ਬੈਂਕ ਖਾਤਿਆਂ ਨੂੰ ਫ੍ਰੀਜ ਕਰ ਦਿੱਤਾ ਹੈ। ਇਸ ਨਾਲ 8.10 ਕਰੋੜ ਚੋਂ ਲਗਭਗ 3 ਕਰੋੜ ਰੁਪਏ ਦੀ ਰਕਮ ਦੇ ਲੈਣ-ਦੇਣ ਨੂੰ ਰੋਕ ਦਿੱਤਾ ਗਿਆ ਸੀ। ਜਾਂਚ ਚ ਸਾਹਮਣੇ ਆਇਆ ਹੈ ਕਿ ਇਸ ਠੱਗੀ ਨੈਟਵਰਕ ਦੇ ਤਾਰ ਮਹਾਰਾਸ਼ਟਰ ਨਾਲ ਜੁੜੇ ਹਨ। ਉਨ੍ਹਾਂ ਨੂੰ ਕਾਬੂ ਕਰਨ ਦੇ ਲਈ ਹਾਈ-ਲੈਵਲ ਜਾਂਚ ਟੀਮ ਲਗਾਤਾਰ ਤਕਨੀਕੀ ਤੇ ਬੈਂਕਿੰਗ ਟ੍ਰੇਲ ਦੇ ਆਧਾਰ ਤੇ ਕਾਰਵਾਈ ਕਰ ਰਹੀ ਸੀ।
ਪੁਲਿਸ ਦਾ ਕਹਿਣਾ ਹੈ ਕਿ ਠੱਗਾਂ ਨੇ ਰਿਟਾਇਰਡ ਆਈਜੀ ਤੇ ਖਾਤੇ ਤੋਂ ਪੈਸ ਕੱਢ ਕੇ ਕਈ ਵੱਖ-ਵੱਖ ਖਾਤਿਆਂ ਨੂੰ ਟ੍ਰਾਂਸਫਰ ਕੀਤੇ ਤਾਂ ਜੋ ਰਕਮ ਦਾ ਪਤਾ ਲਗਾਉਣਾ ਮੁਸ਼ਕਿਲ ਹੋ ਜਾਵੇ। ਬੈਂਕਿੰਗ ਟ੍ਰਾਂਜੈਕਸ਼ਨ ਤੇ ਤਕਨੀਕੀ ਜਾਂਚ ਦੇ ਬਾਅਦ ਪਟਿਆਲਾ ਪੁਲਿਸ ਨੇ ਸਬੰਧਤ ਬੈਕਾਂ ਨਾਲ ਸੰਪਰਕ ਕਰ ਖਾਤਿਆਂ ਨੂੰ ਫ੍ਰੀਜ ਕਰਵਾਇਆ, ਜਿਸ ਨਾਲ ਵੱਡੀ ਰਕਮ ਨੂੰ ਸੁਰੱਖਿਅਤ ਕਰਵਾਇਆ ਗਿਆ।