Home Desh Aman Arora ਨੇ Sunil Jakhar ਦਾ ਚੈਲੇਂਜ ਕੀਤਾ ਕਬੂਲ, ਕਿਹਾ ਸਾਰੀ ਪਾਰਟੀਆਂ...

Aman Arora ਨੇ Sunil Jakhar ਦਾ ਚੈਲੇਂਜ ਕੀਤਾ ਕਬੂਲ, ਕਿਹਾ ਸਾਰੀ ਪਾਰਟੀਆਂ ਦੇ ਪ੍ਰਧਾਨਾਂ ਦੇ ਮੀਡੀਆ ਸਾਹਮਣੇ ਹੋਣ ਡੋਪ ਟੈਸਟ

116
0

ਨਸ਼ਿਆਂ ਵਿਰੁੱਧ ਪੰਜਾਬ ਦੀ ਰਾਜਨੀਤੀ ਗਰਮਾ ਗਈ ਹੈ।

ਲੁਧਿਆਣਾ ਹਲਕਾ ਪੱਛਮੀ ਵਿੱਚ ਜਿਮਣੀ ਚੋਣਾਂ ਅਖਾੜਾ ਭਖਿਆ ਹੋਇਆ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਇੱਕ ਦੂਸਰੇ ਉੱਪਰ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਇੱਕ ਦੂਸਰੇ ਨੂੰ ਚੈਲੇਂਜ ਕੀਤੇ ਜਾ ਰਹੇ ਹਨ। ਇਸ ਲੜੀ ਵਿੱਚ ਬੀਤੇ ਦਿਨ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਿਹਾ ਗਿਆ ਸੀ ਕਿ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਆਪਣੀਆਂ ਪ੍ਰੋਪਰਟੀ ਨੂੰ ਜਨਤਕ ਕਰਨਾ ਅਤੇ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ। ਜਿਸ ਦੇ ਨਾਲ ਸਾਫ ਹੋ ਜਾਵੇਗਾ ਕਿ ਕਿਸ ਤਰ੍ਹਾਂ ਪੈਸਾ ਕਮਾਇਆ ਜਾ ਰਿਹਾ ਹੈ।

ਸਭ ਤੋਂ ਪਹਿਲਾਂ ਆਪਣੀ ਪ੍ਰੋਪਰਟੀ ਨੂੰ ਕਰਾਗਾਂ ਜਨਤਕ -ਅਮਨ ਅਰੌੜਾ

ਜਿਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਉਹਨਾਂ ਦਾ ਚੈਲੇਂਜ ਕਬੂਲ ਕੀਤਾ ਹੈ ਉਹਨਾਂ ਨੇ ਕਿਹਾ ਕਿ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਜਗ੍ਹਾ ਨਿਰਧਾਰਤ ਕਰਨ ਜਿਸ ਜਗਹਾ ਉੱਪਰ ਡੋਪ ਟੈਸਟ ਕਰਾਉਣੇ ਹਨ ਅਤੇ ਸੀਨੀਅਰ ਹੋਣ ਦੇ ਨਾਤੇ ਬਾਕੀ ਪਾਰਟੀਆਂ ਦੇ ਲੀਡਰਾਂ ਨੂੰ ਵੀ ਸੱਦਾ ਦੇਣ ਉਹਨਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਜੋ ਕਿ ਸੱਤਾ ਧਿਰ ਹੈ ਦੇ ਸੂਬਾ ਪ੍ਰਧਾਨ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਆਪਣੀ ਪ੍ਰੋਪਰਟੀ ਨੂੰ ਜਨਤਕ ਕਰਦੇ ਹਨ। ਇਸ ਦੇ ਨਾਲ ਹੀ ਤੁਹਾਡਾ ਚੈਲੇਂਜ ਕਬੂਲ ਕਰਦੇ ਹਨ।

ਮੀਡੀਆ ਦੇ ਸਾਹਮਣੇ ਹੋਣ ਡੋਪ ਟੈਸਟ -ਅਮਨ ਅਰੌੜਾ

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਹੋਰ ਪਾਰਟੀਆਂ ਦੇ ਆਗੂਆਂ ਨੂੰ ਕੰਹਿਦੇ ਹਨ ਕਿ ਉਹ ਵੀ ਆਪਣੀ ਪ੍ਰੋਪਰਟੀ ਜਨਤਕ ਕਰਨ। ਉਹਨਾਂ ਨੇ ਕਿਹਾ ਕਿ ਜਿਹੜੀ ਜਗ੍ਹਾ ਮਰਜ਼ੀ ਨਿਰਧਾਰਿਤ ਕਰ ਲਈ ਜਾਵੇ ਉਹ ਡੋਪ ਟੈਸਟ ਕਰਵਾਉਣ ਨੂੰ ਵੀ ਤਿਆਰ ਹਨ। ਅਤੇ ਬਾਕੀਆਂ ਪਾਰਟੀਆਂ ਦੇ ਪ੍ਰਧਾਨ ਵੀ ਪਹੁੰਚ ਜਾਣ ਅਤੇ ਮੀਡੀਆ ਦੇ ਸਾਹਮਣੇ ਡਾਕਟਰ ਬੁਲਾ ਕੇ ਡੋਪ ਟੈਸਟ ਕਰਵਾਏ ਜਾਣੇ ਚਾਹੀਦੇ ਹਨ।

ਕੀ ਹੈ ਪੁਰਾ ਮਾਮਲਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਸੋਮਵਾਰ ਨੂੰ ਅਕਾਲੀ ਦਲ ਅਤੇ ਕਾਂਗਰਸ ਨੂੰ ਨਸ਼ਿਆਂ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਦੋਵਾਂ ਪਾਰਟੀਆਂ ਦੇ ਆਗੂਆਂ ਨੂੰ ਡੋਪ ਟੈਸਟ ਕਰਵਾਉਣੇ ਚਾਹੀਦੇ ਹਨ। ਇਸ ਮਾਮਲੇ ਵਿੱਚ, ਪੰਜਾਬ ਭਾਜਪਾ ਦੇ ਮੁਖੀ ਸੁਨੀਲ ਜਾਖੜ ਨੇ ਕਿਹਾ ਸੀ ਕਿ ਡੋਪ ਟੈਸਟ ਇੱਕ ਛੋਟੀ ਜਿਹੀ ਗੱਲ ਹੈ। ਉਨ੍ਹਾਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਪਹਿਲਾਂ ਸਾਰੇ ਆਗੂਆਂ ਅਤੇ ਵਿਧਾਇਕਾਂ ਦੇ ਪੈਸੇ ਦੇ ਟ੍ਰੇਲ ਦੀ ਜਾਂਚ ਕਰਨ। ਇਸ ਦੇ ਮਾਮਲੇ ਸਬੰਧੀ ਅੱਜ ਆਪ ਦੇ ਸੂਬਾ ਪ੍ਰਧਾਨ ਅਮਨ ਅਰੌੜਾ ਨੇ ਜਵਾਬ ਦਿੱਤਾ ਹੈ ਅਤੇ ਸੁਨੀਲ ਜਾਖੜ ਦਾ ਚੈਲੇਂਜ ਕਬੂਲ ਕੀਤੀ ਹੈ।

LEAVE A REPLY

Please enter your comment!
Please enter your name here