Home Crime Jalandhar: 5 ਮਹੀਨਿਆਂ ਬਾਅਦ ਲਾਪਤਾ ਸ਼ਖ਼ਸ ਦੀ ਲਾਸ਼ ਬਰਾਮਦ, ਮੁਲਜ਼ਮ ਨੇ ਘਰ...

Jalandhar: 5 ਮਹੀਨਿਆਂ ਬਾਅਦ ਲਾਪਤਾ ਸ਼ਖ਼ਸ ਦੀ ਲਾਸ਼ ਬਰਾਮਦ, ਮੁਲਜ਼ਮ ਨੇ ਘਰ ‘ਚ ਦੱਬੀ ਸੀ ਡੈੱਡ ਬਾਡੀ

8
0

ਜਲੰਧਰ ‘ਚ 5 ਮਹੀਨਿਆਂ ਤੋਂ ਲਾਪਤਾ ਸ਼ਖ਼ਸ ਦੀ ਲਾਸ਼ ਬਰਾਮਦ ਹੋਈ ਹੈ। ਕਾਤਲ ਨੇ ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਘਰ ‘ਚ ਦਬਾ ਦਿੱਤਾ ਸੀ।

ਪੁਲਿਸ ਜਾਂਚ ‘ਚ ਇਸ ਪੂਰੀ ਘਟਨਾ ਦਾ ਪਰਦਾਫਾਸ਼ ਹੋਇਆ ਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਹਿਚਾਣ ਗੁਰਦੇਵ ਸਿੰਘ ਵਸਨੀਕ ਪਿੰਡ ਗਾਂਧਰਾ ਵਜੋਂ ਹੋਈ ਹੈ।
ਮਾਮਲੇ ‘ਚ ਅਮਨਪ੍ਰੀਤ ਸਿੰਘ ਨੇ 1 ਅਪ੍ਰੈਲ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਚਾਚਾ ਅਜਮੇਰ ਸਿੰਘ (45) ਵਸਨੀਕ ਅਕਲਪੁਰ ਮਲਸੀਆਂ- ਨਵੰਬਰ, 2025 ਤੋਂ ਬਾਅਦ ਘਰ ਨਹੀਂ ਆਇਆ ਹੈ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਜਾਣਕਾਰੀ ਦਿੱਤ ਸੀ ਕਿ ਉਸ ਦਾ ਚਾਚਾ ਪਿਛਲੇ 20 ਸਾਲਾਂ ਤੋਂ ਗੁਰਦੇਵ ਸਿੰਘ ਨਾਲ ਕੰਮ ਕਰਦਾ ਸੀ। ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਗੁਰਦੇਵ ਸਿੰਘ ਖਿਲਾਫ਼ 1 ਅਪ੍ਰੈਲ, 2026 ਨੂੰ ਥਾਣਾ ਸਦਰ ਨਕੋਦਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ।
ਪੁਲਿਸ ਪੁੱਛ-ਗਿੱਛ ‘ਚ ਮੁਲਜ਼ਮ ਗੁਰਦੇਵ ਨੇ ਖੁਲਾਸਾ ਕੀਤਾ ਕਿ ਉਸ ਨੇ 13 ਨਵੰਬਰ, 2025 ਨੂੰ ਅਮਰਜੀਤ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਆਪਣੇ ਘਰ ‘ਚ ਬਾਥਰੂਮ ਨੇੜੇ ਕਰੀਬ 5 ਤੋਂ 6 ਫੁੱਟ ਡੂੰਘ ਖੱਡਾ ਪੱਟਿਆ। ਇਸ ਤੋਂ ਬਾਅਦ ਉਸ ਨੇ ਲਾਸ਼ ਨੂੰ ਬੋਰੇ ‘ਚ ਪਾ ਕੇ ਦੱਬ ਦਿੱਤਾ।
ਪੁਲਿਸ ਨੇ ਬੀਤੇ ਦਿਨ ਯਾਨੀ 2 ਅਪ੍ਰੈਲ ਨੂੰ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਪਿੰਡ ਗਾਂਧਰਾ ਵਿਖੇ ਉਸ ਦੇ ਘਰ ‘ਚ ਖੁਦਾਈ ਕੀਤੀ, ਜਿਸ ਤੋਂ ਬਾਅਦ ਮ੍ਰਿਤਕ ਅਮਰਜੀਤ ਦੀ ਦੱਬੀ ਹੋਈ ਲਾਸ਼ ਬਰਾਮਦ ਕੀਤੀ ਗਈ।

LEAVE A REPLY

Please enter your comment!
Please enter your name here